¡Sorpréndeme!

ਧਾਰਮਿਕ ਡੇਰੇ ਦੇ ਮੁਖੀ 'ਤੇ ਕਨੇਡਾ ਭੇਜਣ ਦੇ ਨਾਂ ਤੇ 15 ਲੱਖ ਰੁਪਏ ਠੱਗਣ ਦਾ ਦੋਸ਼ | OneIndia Punjabi

2022-07-30 0 Dailymotion

ਹੁਸ਼ਿਆਰਪੁਰ ਜਿਲੇ ਦੇ ਕਸਬਾ ਗੜਸ਼ੰਕਰ ਦੇ ਪਿੰਡ ਮਾਜਰਾ ਡਿੰਗਰਿਆ ਦੇ ਰਛਪਾਲ ਸਿੰਘ ਨਾਮ ਦੇ ਨੌਜਵਾਨ ਤੋਂ ਇੱਕ ਧਾਰਮਿਕ ਡੇਰੇ ਦੇ ਮੁਖੀ ਵੱਲੋਂ ਵਿਦੇਸ਼ ਭੇਜਣ ਦੇ ਨਾ 'ਤੇ 15 ਲੱਖ ਰੁਪਏ ਠੱਗਣ ਦਾ ਦੋਸ਼ ਹੈ I ਦਰਅਸਲ ਰਛਪਾਲ ਸਿੰਘ ਸਾਲ 2017 ਵਿੱਚ ਕਪੂਰਥਲਾ ਦੇ ਪਿੰਡ ਪਾਂਸਟਾ 'ਚ ਸਥਿਤ ਡੇਰਾ ਮਾਈ ਭੁੱਲੀ ਘੁਮਾਰੀ ਵਿਖੇ ਰੰਗ-ਰੋਗਨ ਦਾ ਕੰਮ ਕਰਦਾ ਸੀ ਜਿੱਥੇ ਉਸ ਨੂੰ ਪਤਾ ਲੱਗਾ ਕਿ ਡੇਰੇ ਦਾ ਮੁਖੀ ਜੇ. ਬੀ ਜਗਰਾਮ ਸਾਬਰੀ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ I ਉਸ ਨੇ ਵਿਸ਼ਵਾਸ਼ ਕਰਕੇ ਕਨੇਡਾ ਭੇਜਣ ਲਈ ਡੇਰਾ ਮੁਖੀ ਨੂੰ 15 ਲੱਖ ਰੁਪਏ ਦੇ ਦਿੱਤੇ I ਰਛਪਾਲ ਸਿੰਘ ਮੁਤਾਬਕ ,ਜਦੋ ਵੀਜ਼ਾ ਆਇਆ ਤਾਂ ਉਹ ਜਾਅਲੀ ਨਿਕਲਿਆ ਜਿਸ ਨੂੰ ਡੇਰਾ ਮੁਖੀ ਨੇ ਲਿਖਤੀ ਰੂਪ 'ਚ ਸਵੀਕਾਰ ਵੀ ਕਰ ਲਿਆ ਹੈ ਪਰ ਅਜੇ ਤੱਕ ਉਸ ਨੂੰ 15 ਲੱਖ ਰੁਪਏ ਵਾਪਿਸ ਨਹੀਂ ਕੀਤੇ ਜਿਸ ਦੀ ਸ਼ਿਕਾਇਤ ਰਛਪਾਲ ਸਿੰਘ ਨੇ ਹੁਸ਼ਿਆਰਪੁਰ ਦੇ SSP ਨੂੰ ਦੇ ਦਿੱਤੀ ਹੈ I